ਹਰਿਮੰਦਰ ਸਾਹਿਬ 'ਚ ਰਾਹੁਲ ਗਾਂਧੀ ਦੀ ਜੇਬ ਕੱਟੀ ਗਈ ? ਹਰਸਿਮਰਤ ਨੇ ਪੁੱਛਿਆ ਵੱਡਾ ਸਵਾਲ Jan 30th 2022, 03:51, by Narinder Jagga ਸੁਰਜੇਵਾਲਾ ਨੇ ਕਿਹਾ, ਝੂਠੀਆਂ ਖ਼ਬਰਾਂ ਨਾ ਫੈਲਾਓ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 30 ਤਿੰਨ ਦਿਨ ਪਹਿਲਾਂ ਪੰਜਾਬ ਦੌਰੇ 'ਤੇ ਪਹੁੰਚੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸ੍ਰੀ ਹਰਿਮੰਦਰ ਸਾਹਿਬ 'ਚ ਜੇਬ ਕੱਟੀ ਗਈ ਸੀ ਜਾਂ ਨਹੀਂ ਪਰ ਇਸ ਉਤੇ ਅਕਾਲੀ ਦਲ ਨੇ ਤੰਜ ਕੱਸਣੇ ਸ਼ੁਰੂ ਕਰ ਦਿਤੇ ਹਨ। ਸਵਾਲ ਇਸ ਲਈ ਉੱਠ ਰਿਹਾ ਹੈ ਕਿਉਂਕਿ ਕੇਂਦਰ 'ਚ ਮੰਤਰੀ ਰਹਿ ਚੁੱਕੀ ਅਕਾਲੀ ਆਗੂ ਹਰਸਿਮਰਤ ਬਾਦਲ ਨੇ ਅਜਿਹਾ ਟਵੀਟ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਰਾਹੁਲ ਗਾਂਧੀ ਦੇ ਨਾਲ ਸਿਰਫ਼ ਮੁੱਖ ਮੰਤਰੀ ਚਰਨਜੀਤ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਹੀ ਸਨ। ਫਿਰ ਜੇਬ ਕਿਵੇਂ ਕੱਟੀ? ਕੀ ਇਹ ਦਰਬਾਰ ਸਾਹਿਬ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ? ਇਸ ਦੇ ਜਵਾਬ ਵਿੱਚ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਜਵਾਬੀ ਕਾਰਵਾਈ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਕਿਸਾਨਾਂ ਦੀਆਂ ਜੇਬਾਂ ਕੱਟੀਆਂ ਹਨ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦੀ ਪਤਨੀ ਸਾਬਕਾ ਕੇਂਦਰੀ ਮੰਤਰੀ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਵਾਲ ਕੀਤਾ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਰਾਹੁਲ ਗਾਂਧੀ ਦੀ ਜੇਬ ਕਿਸਨੇ ਕੱਟੀ ਹੈ। ਚਰਨਜੀਤ ਚੰਨੀ, ਨਵਜੋਤ ਸਿੱਧੂ ਜਾਂ ਸੁਖਜਿੰਦਰ ਰੰਧਾਵਾ ਨੇ ? ਸਿਰਫ ਇਨ੍ਹਾਂ ਤਿੰਨਾਂ ਨੂੰ ਜ਼ੈੱਡ ਸਕਿਓਰਿਟੀ ਨੇ ਰਾਹੁਲ ਗਾਂਧੀ ਦੇ ਨੇੜੇ ਜਾਣ ਦੀ ਇਜਾਜ਼ਤ ਦਿੱਤੀ ਸੀ। ਹਰਸਿਮਰਤ ਨੇ ਸਵਾਲ ਕੀਤਾ ਕਿ ਕੀ ਬੇਅਦਬੀ ਕਾਂਡ ਤੋਂ ਬਾਅਦ ਇਹ ਫਿਰ ਤੋਂ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ? ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਹਰਸਿਮਰਤ ਬਾਦਲ ਦੇ ਅੰਗਰੇਜ਼ੀ ਟਵੀਟ ਦਾ ਪੰਜਾਬੀ ਵਿੱਚ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ ਕਿ ਹਰਸਿਮਰਤ ਜੀ, ਜਦੋਂ ਅਜਿਹਾ ਨਹੀਂ ਹੋਇਆ ਤਾਂ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣਾ ਗੁਰੂਘਰ ਦੀ ਬੇਅਦਬੀ ਹੈ। ਚੋਣ ਵਿਰੋਧ ਜਾਰੀ ਰਹਿਣਗੇ ਪਰ ਤੁਹਾਨੂੰ ਜ਼ਿੰਮੇਵਾਰੀ ਅਤੇ ਸਮਝਦਾਰੀ ਦਿਖਾਉਣੀ ਚਾਹੀਦੀ ਹੈ। ਮੋਦੀ ਸਰਕਾਰ ਦਾ ਮੰਤਰੀ ਮੰਡਲ 'ਚ ਬੈਠ ਕੇ ਕਾਲੇ ਕਾਨੂੰਨਾਂ 'ਤੇ ਮੋਹਰ ਲਾਉਣਾ ਕਿਸਾਨਾਂ ਦੀਆਂ ਜੇਬਾਂ ਕੱਟਣ ਦੇ ਬਰਾਬਰ ਸੀ। The post ਹਰਿਮੰਦਰ ਸਾਹਿਬ 'ਚ ਰਾਹੁਲ ਗਾਂਧੀ ਦੀ ਜੇਬ ਕੱਟੀ ਗਈ ? ਹਰਸਿਮਰਤ ਨੇ ਪੁੱਛਿਆ ਵੱਡਾ ਸਵਾਲ appeared first on The Fact News Punjabi. |