ਅਨਾਥ ਆਸਰਮ ਬੇਗੋਵਾਲ ਵਿਖੇ ਕਰਵਾਇਆ ਗੁਰਮਤਿ ਸਮਾਗਮ

The Fact News Punjabi
ਸਾਡੀ ਅੱਖ, ਤੁਹਾਡਾ ਪੱਖ 
ਅਨਾਥ ਆਸਰਮ ਬੇਗੋਵਾਲ ਵਿਖੇ ਕਰਵਾਇਆ ਗੁਰਮਤਿ ਸਮਾਗਮ
Jan 30th 2022, 07:21, by Narinder Jagga

ਅੰਮਿ੍ਰਤਪਾਲ ਬਾਜਵਾ
ਬੇਗੋਵਾਲ ਜਨਵਰੀ 30

ਬੇਗੋਵਾਲ ਵਿਖੇ ਬਾਬਾ ਮੋਤੀ ਰਾਮ ਮਹਿਰਾ ਅਨਾਥ ਆਸਰਮ ਬੇਗੋਵਾਲ ਵਲੋਂ ਚਲਾਏ ਜਾ ਰਹੇ ਅਨਾਥ ਆਸਰਮ ਵਿਖੇ ਸ੍ਰੀ ਗੂਰੂ ਗ੍ਰੰਥ ਸਬਿ ਜੀ ਦਾ ਉਟ ਆਸਰਾ ਲੈਂਦੇ ਹੋਏ ਸਰਬੱਤ ਦੇ ਭਲੇ ਦੀ ਚੜਦੀ ਕਲਾ ਦੀ ਅਰਦਾਸ ਕਰਦਿਆ ਸਲਾਨਾ ਕੀਰਤਨ ਦਰਬਾਰ ਕਰਵਾਇਆਂ ਗਿਆ। ਇਸ ਮੌਕੇ ਸੰਗਤਾਂ ਨੇ ਸ਼ਮੂਲੀਅਤ ਕਰਦਿਆ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਨੂੰ ਸਜਦਾ ਕਰਦਿਆ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾ ਸਰਵਣ ਕੀਤਾ ਅਤੇ ਬਾਬਾ ਮੋਤੀ ਰਾਮ ਮਹਿਰਾਂ ਦੀ ਕੁਰਬਾਨੀ ਨੂੰ ਯਾਦ ਕਰਦਿਆ ਅਨਾਥ ਆਸ਼ਰਮ ਵਿਖੇ ਚੱਲ ਰਹੀਆਂ ਸੇਵਾਵਾ ਦੀ ਭਰਪੂਰ ਸ਼ਲਾਂਘਾ ਕੀਤੀ ਗਈ।

ਇਸ ਮੌਕੇ ਮੁੱਖ ਸੇਵਾਦਾਰ ਕਸ਼ਮੀਰ ਸਿੰਘ ਸ਼ਾਹੀ ਦੇ ਯਤਨਾ ਸਦਕਾ ਉਨਾਂ ਦੇ ਸਪੁੱਤਰ ਬਿਕਰਮਜੀਤ ਸਿੰਘ ਐਨ ਆਰ ਆਈ ਨੇ ਦੱਸਿਆ ਕਿ ਇਸ ਅਨਾਥ ਆਸ਼ਰਮ ਵਿਚ ਲੋੜਵੰਦਾ ਦੀਆਂ ਸੇਵਾਵਾ ਨੂੰ ਅੱਗੇ ਤੋਰਦੇ ਹੋਏ ਮੈਡੀਕਲ ਡਿਸਪੈਸਰੀ ਖੋਲੀ ਜਾਵੇਗੀ ਤਾਂ ਜੋ ਲੋੜਵੰਦਾ ਦਾ ਇਲਾਜ ਮੁਫਤ ਹੋ ਸਕੇ। ਉਨ੍ਹਾਂ ਦੱਸਿਆ ਕਿ ਪਿਛਲ਼ੇ ਕਰੀਬ ਚਾਰ ਸਾਲ ਤੋਂ ਬਣੇ ਅਨਾਥ ਆਸਰਮ ਵਿਚ ਕਰੀਬ 35 ਤੋਂ 40 ਮੈਂਬਰ ਰਹਿ ਰਹੇ ਹਨ ਜਿਨਾਂ ਦੀ ਲਗਾਤਾਰ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਸਮੇਂ ਸਿਰ ਮੈਡੀਕਲ ਚੈਕਅੱਪ ਅਤੇ ਹੋਰ ਸਹੁਲਤਾ ਮਹੱਈਆਂ ਕਰਵਾਈਆ ਜਾਦੀਆਂ ਹਨ। ਇਸ ਗੁਰਮਤਿ ਸਮਾਗਮ ਦੌਰਾਨ ਭਾਈ ਸਰਬਜੀਤ ਸਿੰਘ ਕਥਾ ਵਾਚਕ ਲੁਧਿਆਣਾ , ਸਰਬਜੀਤ ਸਿੰਘ ਪਟਨਾ ਸਾਹਿਬ , ਭਾਈ ਨਿਰੰਜਣ ਸਿੰਘ ਕਾਲੂਵਾਲ ਵਾਲੇ ਨੇ ਸੰਗਤਾ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ।

ਇਸ ਮੌਕੇ ਬਿਕਰਮਜੀਤ ਸਿੰਗ ਯੂ ਐਸ ਏ ਤੋਂ ਇਲਾਵਾ ਚੇਅਰਮੈਨ ਜਸਵੀਰ ਸਿੰਘ ਐਸਪੀਪੀ ਐੜ ਸਕੂਲ਼, ਪੌ੍ਰਫੈਸਰ ਜਸਵੰਤ ਸਿੰਘ, ਅਸੋਕ ਬੱਤਰਾ, ਜਸਵੀਰ ਕੌਰ, ਜੋਗਿੰਦਰ ਸਿੰਘ, ਜਸਵੀਰ ਕੌਰ, ਜਸਪ੍ਰੀਤ ਕੌਰ, ਸਰੂਪ ਸਿੰਘ, ਹਰਜਿੰਦਰ ਕੌਰ, ਅਜਮੇਰ ਸਿੰਘ ਯੂ ਐਸ ਏ, ਸਾਜਨ ਯੂਐਸਏ ਹਾਜਰ ਸਨ।

Facebook Page: https://www.facebook.com/factnewsnet

See videos: https://www.youtube.com/c/TheFACTNews/videos

The post ਅਨਾਥ ਆਸਰਮ ਬੇਗੋਵਾਲ ਵਿਖੇ ਕਰਵਾਇਆ ਗੁਰਮਤਿ ਸਮਾਗਮ appeared first on The Fact News Punjabi.

You are receiving this email because you subscribed to this feed at blogtrottr.com.

If you no longer wish to receive these emails, you can unsubscribe from this feed, or manage all your subscriptions.

Post a Comment

Previous Post Next Post

Contact Form